ਕਰਨਾਟਕ ਦੇ ਚਿਤਰਦੁਰਗ ਜ਼ਿਲ੍ਹੇ ਵਿਚ ਇਕ ਘਰ 'ਚੋਂ ਇਕ ਹੀ ਪਰਿਵਾਰ ਦੇ 5 ਮੈਂਬਰਾਂ ਦੇ ਕੰਕਾਲ ਮਿਲੇ ਹਨ। ਪੁਲਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਇਹ ਲਾਸ਼ਾਂ ਸੇਵਾਮੁਕਤ ਸਰਕਾਰੀ ਕਾਰਜਕਾਰੀ ਇੰਜੀਨੀਅਰ ਜਗਨਨਾਥ ਰੈਡੀ, ਉਸ ਦੀ ਪਤਨੀ ਪ੍ਰੇਮਾ , ਬੇਟੀ ਤ੍ਰਿਵੇਣੀ , ਪੁੱਤਰ ਕ੍ਰਿਸ਼ਨ ਅਤੇ ਨਰਿੰਦਰ ਦੀਆਂ ਹੋ ਸਕਦੀਆਂ ਹਨ। ਪੁਲਸ ਨੇ ਦੱਸਿਆ ਕਿ ਫੋਰੈਂਸਿਕ ਜਾਂਚ ਤੋਂ ਬਾਅਦ ਹੀ ਮ੍ਰਿਤਕਾਂ ਦੀ ਪਛਾਣ ਹੋ ਸਕੇਗੀ। ਉਨ੍ਹਾਂ ਕਿਹਾ ਕਿ ਪੋਸਟਮਾਰਟਮ ਤੋਂ ਬਾਅਦ ਹੀ ਮੌਤ ਦੇ ਕਾਰਨਾਂ ਦਾ ਪਤਾ ਲੱਗੇਗਾ। ਪੁਲਸ ਨੇ ਕਿਹਾ ਕਿ ਇਸ ਪਰਿਵਾਰ ਦੇ ਲੋਕ ਆਪਣੇ ਤੱਕ ਹੀ ਸੀਮਿਤ ਰਹਿੰਦੇ ਸਨ ਅਤੇ ਉਨ੍ਹਾਂ ਨੂੰ ਗੰਭੀਰ ਸਿਹਤ ਸਮੱਸਿਆਵਾਂ ਸਨ। ਪੁਲਸ ਅਨੁਸਾਰ, ਉਨ੍ਹਾਂ ਨੂੰ ਆਖਰੀ ਵਾਰ 2019 ਵਿਚ ਦੇਖਿਆ ਗਿਆ ਸੀ ਅਤੇ ਉਦੋਂ ਤੋਂ ਉਨ੍ਹਾਂ ਦਾ ਘਰ ਬੰਦ ਸੀ।
.
Scary! The skeletons of 5 people found in the same house, this family was not seen after 2019.
.
.
.
#ChitradurgaIncident #singlehouse #policecase
~PR.182~